ਖੇਤਾਂ ਦੇ ਪੁੱਤ

ਮੈਂ ਕੋਈ ਲਿਖਾਰੀ ਜਾਂ ਕੋਈ ਵੀ ਕਰਮਚਾਰੀ ਬਾਅਦ ਵਿੱਚ ਆਂ , ਪਹਿਲਾਂ ਇੱਕ ਕਿਸਾਨ ਹਾਂ , ਜੋ ਜੋ ਵੀ ਪੰਜਾਬ ਨਾਲ ਸਬੰਧ ਰੱਖਦਾ ਹੈ , ਉਹ ਹਰ ਇਨਸਾਨ ਕਿਸਾਨੀ ਨਾਲ ਸਬੰਧਿਤ ਹੈ , ਕਿਉਕਿ ਪੰਜਾਬ ਦਾ ਅਸਲ ਵਜੂਦ ਹੀ ਕਿਸਾਨੀ ਹੈ , ਜੇਕਰ ਪੰਜਾਬ ਦੇ ਚਿਹਰੇ ਉੱਪਰ ਅੱਜ ਹੱਸਦੇ ਹਾਸੇ ਦੀਆਂ ਰੁਮਕਾਈਆਂ ਨੇ ਤਾਂ ਇਹ ਏਥੋਂ ਦੀ ਕਿਸਾਨੀ ਤੇ ਏਥੋਂ ਦੇ ਸੌਗ਼ਾਤੀ ਧਰਾਤਲ ਤੇ ਕੁਦਰਤੀ ਉਪਹਾਰ ਕਰਕੇ ਹੀ ਹੈ , ਪੰਜਾਬ ਵਿੱਚ ਰਹਿ ਰਿਹਾ ਲਗਪਗ ਹਰ ਵਿਅਕਤੀ ਖੇਤੀਬਾੜੀ ਨਾਲ ਸਬੰਧਤ ਹੈ , ਜੇਕਰ ਉਹ ਉਸਨਾਲ ਸੰਬਧਿਤ ਨਹੀਂ ਹੈ ਤਾਂ ਉਹ ਜੋ ਵੀ ਕਾਰੋਬਾਰ ਕਰ ਰਿਹਾ ਹੈ , ਉਹ ਸਿਰਫ਼ ਖੇਤੀਬਾੜੀ ਕਰਕੇ ਹੀ ਚੱਲ ਰਿਹਾ ਹੈ , ਪਰ ਸੈਂਟਰ ਸਰਕਾਰ ਵੱਲੋਂ ਪਿਛਲੇ ਦਿਨੀਂ ਕੁਝ ਐਦਾਂ ਦੇ ਬਿਲ ਪਾਸ ਕੀਤੇ ਗਏ ਹਨ , ਜੋ ਕਿਸਾਨੀ ਨੂੰ ਲੱਗਪਗ ਖ਼ਤਮ ਕਰਨ ਦੇ ਪੱਖ ਵਿੱਚ ਨੇ , ਜੋ ਇੱਕ ਕਿਸਾਨ ਨੂੰ ਇੱਕ ਮਾਲਿਕ ਤੋਂ ਇੱਕ ਮਜ਼ਦੂਰ ਬਣਾ ਕੇ ਰੱਖ ਦੇਣਗੇ , ਕਿਉਂਕਿ ਇੱਕ ਕਿਸਾਨ ਆਪਣੀ ਕਾਬਿਲਦਾਰੀ ਆਪਣੇ ਫ਼ਸਲ ਦੇ ਸਿਰ ਉੱਪਰ ਹੀ ਤੋਰਦਾ ਹੈ , ਜੇਕਰ ਉਹ ਹੀ ਉਸਨੂੰ ਸਹੀ ਢੰਗ ਨਾਲ ਸਹੀ ਕ਼ੀਮਤ ਤੇ ਸਹੀ ਸਮੇਂ ਸਿਰ ਨਹੀਂ ਮਿਲੇਗੀ ਤਾਂ ਇੱਕ ਕਿਸਾਨ ਕੀ ਕਰੇਗਾ ... ਸੋ ਅੱਜ ਵਕ਼ਤ ਹੈ , ਜੋ ਬਿੱਲ ਬੀਤੇ ਦਿਨੀਂ ਸੰਸਦ ਵੱਲੋਂ ਪਾਸ ਕੀਤਾ ਗਿਆ ਹੈ , ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇ , ਸੋ ਤਾਂ ਜੋ ਅਸੀਂ ਆਪਣੀ ਮਾਲਕੀਅਤ ਆਪਣੇ ਹੱਕਾਂ ਨੂੰ ਬਚਾਅ ਸਕੀਏ , ਜੇਕਰ ਪੰਜਾਬ ਵਿਚੋਂ ਖੇਤੀਬਾੜੀ ਖ਼ਤਮ ਹੋਈ ਤਾਂ ਪੰਜਾਬ ਇਸਤੋਂ ਪਹਿਲਾਂ ਖ਼ਤਮ ਹੋਵੇਗਾ , ਹੁਣ ਵਕ਼ਤ ਹੈ ਜਾਗਣ ਦਾ , ਏਥੇ ਕੋਈ ਵੀ ਸਰਕਾਰ ਕਿਸੇ ਦੀ ਕੋਈ ਮਿੱਤ ਨਹੀਂ ਆ , ਸਾਰੇ ਇੱਕੋ ਹੀ ਥਾਲ਼ੀ ਦੇ ਵੱਟੇ ਨੇ , ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਦੇ ਦਰਿਆ ਵਿਚ ਰੋੜ੍ਹ ਪਹਿਲਾਂ ਹੀ ਕਿਸੇ ਬੰਨੇ ਦਾ ਨਹੀਂ ਛੱਡਿਆ ਤੇ ਹੁਣ ਬਾਕੀ ਬਚਦਾ ਵੀ ਮਿੱਟੀ ਵਿਚ ਮਿਲਾ ਰਹੇ ਨੇ , ਜੇਕਰ ਹੁਣ ਵੀ ਆਵਾਜ਼ ਨਾ ਉਠਾਈ ਤੇ ਹੁਣ ਵੀ ਆਪਣੇ ਹੱਕਾਂ ਦੀ ਖ਼ਾਤਰ ਨਾ ਲੜੇ ਤਾਂ ਆਉਣ ਵਾਲੇ ਕੱਲ੍ਹ ਵਿਚ ਸਿਰਫ ਇਹ ਸੁਣਿਆ ਜਾਵੇਗਾ ਕਿ ਇੱਕ ਪੰਜਾਬ ਰਾਜ ਵੀ ਹੁੰਦਾ ਸੀ , ਇੱਕ ਪੰਜਾਬੀ ਭਾਸ਼ਾ ਵੀ ਹੁੰਦੀ ਸੀ , ਹੁਣ ਆਉਣ ਵਾਲ਼ਾ ਕੱਲ੍ਹ ਤੁਹਾਡੇ ਹੱਥ ਵਿੱਚ ਹੈ , ਤੁਸੀਂ ਕੀ ਚਾਹੁੰਦੇ ਹੋ !!!

ਇਹਨਾਂ ਤਿੰਨਾਂ ਇਹ ਤਿੰਨ ਆਰਡੀਨੈਂਸ ਨੇ ਜੋ ਕਿਸਾਨ ਵਿਰੋਧੀ ਨੇ ਆਰਡੀਨੈਂਸ ਚ ਮੁੱਖ ਗੱਲ ਇਹ ਹੈ ਕਿਤੇ ਵੀ ਇਹਨਾਂ ਬਿਲਾਂ ਵਿੱਚ MSP ( Minimum Support Price ) ਦੀ ਕਿਤੇ ਗੱਲ ਨਹੀਂ ਕੀਤੀ ਗਈ , ਜੋ ਕਿਸਾਨ ਨੇ ਪਹਿਲਾਂ ਹੀ ਬੜੀ ਜੱਦੋ ਜਹਿਦ ਨੇ ਲਾਇਆ ਗਿਆ ਸੀ , ਪਹਿਲਾ ਆਰਡੀਨੈਂਸ ਇਹ ਕਹਿੰਦਾ ਕਿ ਹੁਣ APMC ਜਾਈ ਕਮਿਸ਼ਨ ਏਜੰਟ ਹਟਾ ਦਿੱਤੇ ਜਾਣ ਗਏ .. ਕਿਸਾਨ ਆਪਣੀ ਫ਼ਸਲ ਸਿੱਧੀ ਖ਼ਰੀਦਦਾਰਾਂ ਨੂੰ ਵੇਚ ਸਕਦਾ , ਇਹ ਏਜੰਟ ਰਾਜ ਸਰਕਾਰ ਦੇ ਅਧੀਨ ਹੁੰਦੇ ਸਨ ਜਿਸ ਕਰਕੇ ਹੁਣ ਉਹ ਆਪਣੀ ਫ਼ਸਲ ਕਿਤੇ ਵੀ ਵੇਚ ਸਕਦਾ , ਵੱਡੀ ਗੱਲ ਇਹ ਹੈ ਕਿ ਕਿਸਾਨ ਇਹਨਾਂ ਆਸਰੇ ਹੀ ਆਪਣਾ ਲੈਣ ਦੇਣ ਕਰਦੇ ਸਨ , ਨਾਲੇ ਪ੍ਰਾਈਵੇਟ ਲੋਕ ਆਪਣੀ ਮਨ ਚਾਹੀ ਫਸਲ ਮਨਚਾਹੇ ਭਾਅ ਉੱਤੇ ਲੈਣ ਗਏ , ਦੂਜਾ ਆਰਡੀਨੈਂਸ ਇਹ ਕਹਿੰਦਾ ਕਿ ਕੋਈ ਵਿਅਕਤੀ ਕਿੰਨੀ ਵੀ ਮਾਤਰਾ ਵਿੱਚ ਫ਼ਸਲ ਸਟੋਰ ਕਰਕੇ ਰੱਖ ਸਕਦਾ ਤੇ ਮਨਚਾਹੀ ਕੀਮਤ ਤੇ ਵੇਚ ਸਕਦਾ , ਪਰ ਕੀ ਕਿਸਾਨਾਂ ਕੋਲ ਸੁਵਿਧਾਵਾਂ ਤੇ ਥਾਂ ਹੈ ਸਟੋਰ ਕਰਨ ਨੂੰ ? ਸੋ ਇਹ ਸਟੋਰ ਵੀ ਹੋਈ ਕਰਨਗੇ ..... ਤੀਜਾ ਆਰਡੀਨੈਂਸ ਇਹ ਕਹਿੰਦਾ ਕਿ ਕੰਪਨੀ ਕਿਸਾਨਾਂ ਨਾਲ ਸਿੱਧਾ ਸਮਝੌਤਾ ਕਰੇਗੀ ਕਿ ਫ਼ਸਲ ਕਿਸ ਭਾਅ ਤੇ ਲੈਣੀ ਆ , ਸਰਕਾਰ ਇਸ ਵਿਚ ਕੋਈ ਦਖ਼ਲ ਨਹੀਂ ਕਰੇਗੀ , ਪਰ ਕੰਪਨੀਆਂ quantity ਦੇਖਦੀਆਂ quality ਨਹੀਂ , ਹਰੀ ਕ੍ਰਾਂਤੀ ਤੋਂ ਬਾਅਦ ਅਸੀਂ ਗੁਣਵਣਤਾ ਗਵਾ ਦਿੱਤੀ ਏ ਫ਼ਸਲਾਂ ਦੀ , ਇਸ ਐਕਟ ਅਨੁਸਾਰ ਕੰਪਨੀਆਂ ਆਪਣੇ ਹਿਸਾਬ ਨਾਲ ਹੀ ਬੀਜ , ਖਾਦਾਂ ਤੇ ਸਿਪਰੇਆਂ ਦੇਈਆਂ , ਕਹਿਣ ਦਾ ਭਾਵ ਕਿਸਾਨ ਉਨ੍ਹਾਂ ਕੰਪਨੀਆਂ ਤੇ ਨਿਰਭਰ ਹੋ ਜਾਵੇਗਾ , ਹਰ ਪਾਸੇ ਤੋਂ ਉਸ ਨਾਲ ਵੱਡੇ ਵਪਾਰੀ ਸ਼ੋਸ਼ਣ ਕਰਨਗੇ .. ਅਸੀਂ ਲੜਨਾ ਕਿਉਂ ਹੈ ਵਿਰੋਧ ਕਿਉਂ ਕਰਨਾ ਹੈ ... ??? ਕਿਉਂਕਿ ਜੇਕਰ ਅਸੀਂ ਇਹ ਬਿੱਲ ਰੱਦ ਨਾ ਕਰਵਾਇਆ ਤਾਂ ਆਉਣ ਵਾਲੇ ਕੱਲ੍ਹ ਵਿਚ ਅਸੀਂ ਇੱਕ ਫੇਰ ਤੋਂ ਗੁਲਾਮ ਰਾਜ ਦਾ ਹਿੱਸਾ ਹੋਵਾਂਗੇ , ਸਾਨੂੰ ਸਾਡੀ ਹੀ ਮੇਹਨਤ ਦਾ ਮੁੱਲ ਨਹੀ ਮਿਲ਼ੇਗਾ , ਸਾਨੂੰ ਆਪਣੇ ਹੀ ਹੱਥਾਂ ਨਾਲ ਆਪਣੀਆਂ ਕਬਰਾਂ ਪੁੱਟਣੀਆਂ ਪੈਣਗੀਆਂ ਉਦਾਹਰਣ : ਕੁਝ ਹੀ ਸਮਾਂ ਪਹਿਲਾਂ ਭਾਰਤ ਦੇ ਸਭ ਤੋਂ ਵੱਧ ਅਮੀਰ ਬੰਦੇ ਅੰਬਾਨੀ ਨੇ ਇੱਕ ਸਿਮ ਕਾਰਡ ਲਾਂਚ ਕੀਤਾ ( Jio ) ਜਿਸ ਨੂੰ ਕਿ ਕੁਝ ਵਕ਼ਤ ਲਈ ਬਿਲਕੁਲ ਮੁਫ਼ਤ ਵਿੱਚ ਵਰਤਣ ਲਈ ਦੇ ਦਿੱਤਾ , ਜਿਸ ਨਾਲ ਬਾਕੀ ਸਾਰੀਆਂ ਕੰਪਨੀਆਂ ਥੱਲੇ ਵੱਲ ਜਾਣ ਲੱਗੀਆਂ , ਜਦੋਂ ਉਹ ਐਨਾ ਥੱਲੇ ਚਲੀਆਂ ਗਈਆਂ ਤਾਂ ਉਸਨੇ ਇਸ ਸਿਮ ਕਾਰਡ ਦੀ ਕੀਮਤ ਰੱਖ ਦਿੱਤੀ ਲੋਕ ਇਸ ਦੇ ਆਦੀ ਹੋ ਚੁੱਕੇ ਸਨ , ਲੋਕਾਂ ਨੇ ਸਵਿਕਾਰ ਕੀਤਾ , ਅੱਜ ਉਸ ਦੀ ਮੁਫ਼ਤ ਦਿੱਤੀ ਸਿਮ ਕਾਰਡ ਸਭ ਤੋਂ ਵੱਧ ਮਹਿੰਗੀ ਹੈ ਤੇ ਸਭ ਤੋਂ ਵੱਧ ਚੱਲ ਰਹੀ ਹੈ , ਕਿਉਂਕਿ ਲੋਕ ਉਸਦੇ ਆਦੀ ਬਣ ਚੁੱਕੇ ਨੇ ਇਸੇ ਤਰ੍ਹਾਂ ਹੀ ਆਉਣ ਵਾਲੇ ਕੱਲ੍ਹ ਵਿਚ ਜੇਕਰ ਕੋਈ ਦੀ ਕੰਪਨੀ ਦਾ ਸਿਮ ਕਾਰਨ ਸਾਨੂੰ ਇੱਕ ਮਹੀਨੇ ਲਈ ਇੱਕ ਹਜ਼ਾਰ ਰੁਪਏ ਵਿਚ ਵੀ ਪਵੇ ਤਾਂ ਅਸੀਂ ਉਸਨੂੰ ਖਰੀਦਾਗੇ , ਕਿਉਂਕਿ ਅਸੀਂ ਮਜਬੂਰ ਹੋ ਚੁੱਕੇ ਹਾਂ , ਪਰ ਸਾਨੂੰ ਸਭ ਕੁਝ ਚੁੱਪ ਚਾਪ ਸਹਿਣ ਦੀ ਆਦਤ ਪੈ ਚੁੱਕੀ ਹੈ , ਤੇ ਅਸੀਂ ਓਨਾਂ ਚਿਰ ਇਹ ਸਹਿੰਦੇ ਰਹਾਂਗਾ ਜਿਨ੍ਹਾਂ ਚਿਰ ਸਾਡੀ ਹੱਥ ਵਿਚ ਫ਼ੜੀ ਬੁਰਕੀ ਦਾ ਟੈਕਸ ਨਾ ਲਗਾ ਦਿੱਤਾ .... , Webtopdf conv ਸਭ ਤੋਂ ਵੱਡੀ ਹੈ , ਜੇਕਰ ਅਸੀਂ ਚਾਹੀਏ ਤਾਂ ਕੁਝ ਵੀ ਕਰ ਸਕਦੇ ਆਂ , ਸਰਕਾਰ ਕੀ ਹੈ ਸਾਡੇ ਜਿਹੇ ਹੀ ਲੋਕ ਦਾ ਇੱਕਠ ਹੈ , ਜਦੋਂ ਉਹ ਸਾਡੀ ਮਰਜ਼ੀ ਖ਼ਿਲਾਫ਼ ਫੈਸਲੇ ਸੁਣਾ ਸਕਦੇ ਨੇ , ਤਾਂ ਅਸੀਂ ਉਹਨਾਂ ਫੈਸਲਿਆਂ ਖਿਲਾਫ ਕਿਉਂ ਨਹੀਂ ਆਵਾਜ਼ ਚੁੱਕਦੇ .... ???

ਕਿਉਂ ਸਾਨੂੰ ਅੱਜ ਵਿਦੇਸ਼ਾਂ ਵਿਚ ਜਾਣਾਂ ਪੈ ਰਿਹਾ ਹੈ .. … ???

ਕੀ ਓਥੇ ਕਮਾਈਆਂ ਬਹੁਤ ਨੇ . … ???

ਉਥੋਂ ਦੀ ਨਿਯਮ ਲੋਕਾਂ ਦੇ ਲਈ ਸਹੀ ਨੇ ... ???

ਉਥੋਂ ਦੀ ਸਰਕਾਰ ਲੋਕਾਂ ਦੀ ਆਵਾਜ਼ ਸੁਣਦੀ ਹੈ . …… . ???

ਅਸੀਂ ਆਪਣੇ ਦੇਸ਼ ਨੂੰ ਵੀ ਐਦਾਂ ਦਾ ਬਣਾ ਸਕਦੇ ਹਾਂ , ਪਰ ਜੇਕਰ ਅਸੀਂ ਚਾਹੀਏ , ਪਰ ਇਸ ਲਈ ਸਾਨੂੰ ਆਪਣੇ ਹੱਕਾਂ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ , ' ਆਪਣੇ ਹੱਕਾਂ ਨੂੰ ਜੇ ਮੰਗੇ ਨਹੀਂ ਮਿਲ਼ਦੇ ਖੋਹਣ ਦੀ ਲੋੜ੍ਹ ਹੈ

ਕਿਸਾਨ ਨੌਜਵਾਨ ਏਕਤਾ ਜਿੰਦਾਬਾਦ

ਵੱਲੋਂ : ਅਗਿਆਤ

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

Also Read

Post a Comment

0 Comments

Gallery